ਹਾਲੇ ਗੁਰੂ ਗੋਬਿੰਦ ਸਿੰਘ ਜੀ ਨੌਂ ਸਾਲਾਂ ਦੇ ਹੀ ਸਨ ਕਿ ਆਪ ਨੂੰ ਗੁਰਗੱਦੀ ‘ਤੇ ਬੈਠਣਾ ਪਿਆ।ਆਪ ਦੇ
ਪਿਤਾ ਗੁਰੂ ਤੇਗ ਬਹਾਦਰ ਜੀ ਨੂੰ ਸਮੇਂ ਦੀ ਸਰਕਾਰ ਨੇ ਦਿੱਲੀ ਵਿਖੇ ਸ਼ਹੀਦ ਕਰਵਾ ਦਿੱਤਾ। ਗੁਰਗੱਦੀ
‘ਤੇ ਬੈਠਦਿਆਂ ਹੀ ਆਪ ਨੇ ਸਿੱਖਾਂ ਨੂੰ ਇਕੱਠੇ ਹੋਣ ਲਈ ਕਿਹਾ।ਆਪ ਨੇ ਕਿਹਾ ਸੀ ਕਿ ਸੰਗਤਾਂ ਆਪ
ਨੂੰ ਚੰਗੇ-ਚੰਗੇ ਵਾਸਤਰ ਭੇਂਟ ਕਰਨ ਦੀ ਬਜਾਏ ਘੋੜੇ ਆਦਿ ਭੇਂਟ ਕਰਨ ਹਰ ਘਰ ਵਿੱਚੋਂ ਘਟੋ-ਘੱਟ
ਇਕ ਨੌਜਵਾਨ ਸਿੱਖ-ਫੌਜ ਵਿਚ ਭਰਤੀ ਹੋਵੇ।
ਗੁਰੂ ਗੋਬਿੰਦ ਸਿੰਘ ਜੀ ਦੀ ਵਧ ਰਹੀ ਸ਼ਕਤੀ ਪਹਾੜੀ ਰਾਜਿਆਂ ਨੂੰ ਕਬੂਲ ਨਹੀਂ ਸੀ। ਉਹ ਵੀ ਆਪ
ਨਾਲ ਹਰ ਵੇਲੇ ਆਢਾ ਲੈਣ ਲਈ ਤਿਆਰ ਹੀ ਰਹਿੰਦੇ ਸਨ। ਆਪ ਨੇ ਉਨ੍ਹਾਂ ਨੂੰ ਕਈ ਵਾਰ ਸਬਕ
ਸਿਖਾਇਆ ਪਰ ਉਹ ਕਿੱਥੇ ਮੰਨਣ ਵਾਲੇ ਸਨ। ਆਪ ਨੇ ਆਪਣੇ ਸਿੱਖਾਂ ਵਿਚ ਇਕ ਨਵਾਂ ਜਜ਼ਬਾ
ਪੈਦਾ ਕਰਨ ਲਈ ਖ਼ਾਲਸਾ-ਪੰਥ ਦੀ ਸਾਜਨਾ ਕੀਤੀ। ਪੰਜ ਪਿਆਰੇ ਸਾਜਕੇ ਸਭ ਨੂੰ ਇਕੋ ਬਾਟੇ ਵਿਚ
ਅੰਮ੍ਰਿਤ ਛਕਾਇਆ ਤੇ ਉਸੇ ਵਿੱਚੋਂ ਆਪ ਛਕਿਆ।
ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਵਿਖੇ ਲਹੂ ਡੋਲ੍ਹਵੀਂ ਲੜਾਈ ਲੜੀ। ਇਸ ਵਿਚ ਆਪ ਦਾ ਸਾਰਾ ਹੀ
ਪਰਿਵਾਰ ਖੇਰੂੰ-ਖੇਰੂੰ ਹੋ ਗਿਆ।ਆਪ ਦੇ ਵੱਡੇ ਸਾਹਿਬਜ਼ਾਦੇ ਇਸ ਲੜਾਈ ਵਿਚ ਬਹਾਦਰੀ ਨਾਲ
ਲੜਦਿਆਂ ਸ਼ਹੀਦ ਹੋ ਗਏ।ਛੋਟੇ ਸਾਹਿਬਜ਼ਾਦੇ ਸਰਹਿੰਦ ਦੇ ਨਵਾਬ ਵਜ਼ੀਰ ਖਾਨ ਹੀ ਆ ਗਏ।
ਉਸ ਨੇ ਉਨ੍ਹਾਂ ਨੂੰ ਜਿਊਂਦੇ ਹੀ ਨੀਹਾਂ ਵਿਚ ਚਿਣਵਾ ਕੇ ਸ਼ਹੀਦ ਕਰਵਾ ਦਿੱਤਾ। ਮਾਤਾ ਗੁਜਰੀ ਪੋਤਿਆਂ
ਦੀ ਸ਼ਹੀਦੀ ਤੋਂ ਬਾਅਦ ਠੰਢੇ ਬੁਰਜ ਵਿਚ ਚਲੇ ਗਏ। ਆਪ ਨੇ ਪਰਮਾਤਮਾ ਜੀ ਭਗਤੀ ਵਿਚ ਅਜਿਹੀ
ਸਮਾਧੀ ਲਗਾਈ ਕਿ ਗੁਰੂ ਚਰਨਾਂ ਵਿਚ ਜਾ ਬਿਰਾਜੇ।ਆਪ ਇੱਥੋਂ ਮਾਛੀਵਾੜੇ ਦੇ ਜੰਗਲਾਂ ਵਿਚ ਚਲੇ
ਗਏ।
ਮਾਛੀਵਾੜੇ ਦੇ ਜੰਗਲਾਂ ਵਿਚ ਰਹਿ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਨਵੇਂ ਸਿਰਿਓਂ ਸਿੱਖਾਂ ਦੀ ਫੌਜ ਇਕੱਠੀ
ਕੀਤੀ।ਖਿਦਰਾਣੇ ਦੀ ਢਾਬ ‘ਤੇ ਮੁਗ਼ਲਾਂ ਨਾਲ ਘਮਸਾਣ ਦਾ ਯੁੱਧ ਹੋਇਆ। ਇਸ ਵਿਚ ਆਪ ਦੇ
ਪੁੱਤਰਾਂ ਨਾਲੋਂ ਵੀ ਪਿਆਰੇ ਚਾਲੀ ਸਿੰਘ ਲੜਦੇ-ਲੜਦੇ ਸ਼ਹੀਦ ਹੋ ਗਏ।ਇਥੋਂ ਆਪ ਤਲਵੰਡੀ ਸਾਬੋ
ਚਲੇ ਗਏ।
ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਅੰਤਮ ਸਮਾਂ ਨੰਦੇੜ ਵਿਖੇ ਬਿਤਾਇਆ। ਉੱਥੇ ਆਪ ਨੇ ਬੰਦਾ
ਬਹਾਦਰ ਨੂੰ ਸਿੰਘ ਸਜਾ ਕੇ ਪੰਜਾਬ ਵੱਲ ਤੋਰਿਆ।ਅੰਤ 1708 ਈ. ਨੂੰ ਆਪਜੋਤੀ ਜੋਤ ਸਮਾਗਏ।