ਸਿੱਧੂ ਮੂਸੇ ਵਾਲਾ ਜਾਂ ਸ਼ੁਭਦੀਪ ਸਿੰਘ ਸਿੱਧੂ (11 ਜੂਨ 1993 – 29 ਮਈ 2022), ਇੱਕ ਪੰਜਾਬੀ ਗਾਇਕ ਅਤੇ ਗੀਤਕਾਰ ਸੀ।
ਉਸ ਨੇ ਆਪਣੇ ਸੰਗੀਤਕ ਕਰੀਅਰ ਦੀ ਸ਼ੁਰੂਆਤ 2017 ਵਿੱਚ "ਲਾਇਸੰਸ" ਗੀਤ ਨਾਲ ਕੀਤੀ। ਸਿੱਧੂ ਦੁਆਰਾ ਲਿਖਿਆ ਇਹ ਗੀਤ
ਪੰਜਾਬੀ ਗਾਇਕ ਨਿੰਜਾ ਨੇ ਗਾਇਆ। ਇਸ ਤੋਂ ਬਾਅਦ ਅਗਲਾ ਗੀਤ "ਸੋ ਹਾਈ" ਸਿੱਧੂ ਨੇ ਆਪ ਲਿਖਿਆ ਅਤੇ ਗਾਇਆ। ਇਸ
ਗੀਤ ਨਾਲ ਸ਼ੁੱਭਦੀਪ ਨੂੰ ਇੱਕ ਨਵੀਨ ਪਹਿਚਾਣ ਮਿਲੀ ਅਤੇ ਆਉਣ ਵਾਲੇ ਕੁਝ ਹੀ ਸਮੇਂ ਵਿੱਚ ਉਸਨੇ ਪੰਜਾਬੀ ਸੰਗੀਤ ਜਗਤ ਵਿੱਚ
ਇੱਕ ਵੱਖਰਾ ਨਾਮ ਖੱਟਿਆ। ਸ਼ੁਭਦੀਪ ਦਾ ਜਨਮ 11 ਜੂਨ 1993 ਨੂੰ ਪੰਜਾਬ ਦੇ ਜ਼ਿਲ੍ਹੇ ਮਾਨਸਾ ਦੇ ਪਿੰਡ ਮੂਸਾ
ਵਿੱਚ ਹੋਇਆ। ਇਹ ਇੱਕ ਸਿੱਖ ਪਰਿਵਾਰ ਨਾਲ ਸੰਬੰਧ ਰਖਦਾ ਸੀ। ਉਸ ਦਾ ਪਿਤਾ ਬਲਕੌਰ ਸਿੰਘ ਫ਼ੌਜ ਦੀ ਨੌਕਰੀ ਕਰਦਾ ਸੀ। ਉਸ
ਦੀ ਮਾਤਾ ਦਾ ਨਾਂ ਚਰਨ ਕੌਰ ਹੈ ਜੋ ਮੂਸਾ ਪਿੰਡ ਦੀ ਸਰਪੰਚ ਹੈ। ਸਿੱਧੂ ਨੇ ਸ਼ੁਰੂਆਤੀ ਸਿੱਖਿਆ ਮਾਨਸਾ ਦੇ ਸਕੂਲਾਂ ਤੋਂ ਹਾਸਿਲ ਕੀਤੀ।
ਉਸ ਨੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ ਵਿਚ ਪੜ੍ਹਾਈ ਕੀਤੀ ਅਤੇ 2016 ਵਿਚ ਗ੍ਰੈਜੂਏਸ਼ਨ ਕੀਤੀ। ਸਿਧੂ ਟੂਪੈਕ
ਸ਼ਕੂਰ ਤੋਂ ਪ੍ਰਭਾਵਿਤ ਸੀ। ਇਸ ਨੇ ਛੇਵੀਂ ਕਲਾਸ ਵਿੱਚ ਹੀ ਹਿਪ ਹੋਪ ਸੰਗੀਤ ਸੁਣਨਾ ਸ਼ੁਰੂ ਕੀਤਾ ਅਤੇ ਲੁਧਿਆਣਾ ਵਿੱਚ ਹਰਵਿੰਦਰ ਬਿੱਟੂ
ਤੋਂ ਸੰਗੀਤ ਦੇ ਹੁਨਰ ਸਿੱਖੇ।। ਇਸ ਤੋਂ ਬਾਅਦ ਉੱਚ ਸਿੱਖਿਆ ਲਈ ਸਿੱਧੂ ਕੈਨੇਡਾ ਚਲਾ ਗਿਆ ਅਤੇ ਆਪਣਾ ਪਹਿਲਾ ਗਾਣਾ "ਜੀ
ਵੈਗਨ" ਜਾਰੀ ਕੀਤਾ।
ਗ੍ਰੈਜੁਏਸ਼ਨ ਦੀ ਪੜ੍ਹਾਈ ਕਰਨ ਤੋਂ ਬਾਅਦ ਸ਼ੁਭਦੀਪ ਬਰੈਂਪਟਨ, ਕੈਨੇਡਾ ਚਲਾ ਗਿਆ। ਆਪਣੇ ਸੰਗੀਤਕ ਕਰੀਅਰ ਦੀ ਸ਼ੁਰੂਆਤ
ਸਿੱਧੂ ਨੇ ਕੈਨੇਡਾ ਵਿੱਚ ਰਹਿੰਦੇ ਹੋਏ ਕੀਤੀ। ਉਸ ਤੋਂ ਬਾਅਦ ਇਸ ਨੇ 2018 ਵਿਚ ਭਾਰਤ ਵਿੱਚ ਲਾਈਵ ਗਾਉਣਾ ਸ਼ੁਰੂ ਕੀਤਾ। ਉਸਨੇ
ਕੈਨੇਡਾ ਵਿੱਚ ਵੀ ਸਫਲ ਲਾਈਵ ਸ਼ੋਅ ਕੀਤੇ। ਅਗਸਤ 2018 ਵਿਚ ਇਸ ਨੇ ਪੰਜਾਬੀ ਫ਼ਿਲਮ "ਡਾਕੂਆਂ ਦਾ ਮੁੰਡਾ" ਲਈ ਆਪਣਾ
ਪਹਿਲਾ ਫ਼ਿਲਮੀ ਗੀਤ "ਡਾਲਰ" ਲਾਂਚ ਕੀਤਾ। 2017 ਵਿੱਚ ਮੂਸੇ ਵਾਲੇ ਨੇ ਆਪਣੇ ਗੀਤ "ਸੋ ਹਾਈ" ਨਾਲ ਬਹੁਤ ਸਾਰੇ ਲੋਕਾਂ ਦਾ
ਧਿਆਨ ਆਪਣੇ ਵੱਲ ਖਿੱਚਿਆ, ਜੋ ਇਸ ਨੇ ਬਿਗ ਬਰਡ ਮਿਊਜ਼ਿਕ ਨਾਲ ਕੀਤਾ ਸੀ। । ਫਿਰ 2018 ਵਿੱਚ, ਇਸ ਨੇ ਆਪਣੀ ਪਹਿਲੀ
ਐਲਬਮ PBX1 ਰਿਲੀਜ਼ ਕੀਤੀ, ਜਿਸ ਨੇ ਬਿਲਬੋਰਡ ਕੈਨੇਡੀਅਨ ਐਲਬਮਾਂ ਚਾਰਟ ਵਿੱਚ 66ਵਾਂ ਸਥਾਨ ਹਾਸਿਲ ਕੀਤਾ। ਇਸ
ਐਲਬਮ ਦੇ ਬਾਅਦ, ਉਸਨੇ ਆਪਣੇ ਗੀਤ ਸੁਤੰਤਰ ਤੌਰ 'ਤੇ ਗਾਉਣੇ ਸ਼ੁਰੂ ਕਰ ਦਿੱਤੇ। 2019 ਵਿੱਚ ਇਸ ਦੇ ਸਿੰਗਲ ਟ੍ਰੈਕ "47" ਨੂੰ ਯੂਕੇ
ਸਿੰਗਲ ਚਾਰਟ ਵਿੱਚ ਦਰਜ ਦਿੱਤਾ ਗਿਆ ਸੀ। 2020 ਵਿੱਚ, ਮੂਸੇ ਵਾਲਾ ਦਾ ਨਾਮ ਦ ਗਾਰਡੀਅਨ ਦੁਆਰਾ 50 ਆਉਣ ਵਾਲੇ ਉੱਚ
ਚੋਟੀ ਦੇ ਕਲਾਕਾਰਾਂ ਵਿੱਚ ਸ਼ਾਮਲ ਕੀਤਾ ਗਿਆ ਸੀ। ਇਸ 10 ਗੀਤ ਯੂਕੇ ਏਸ਼ੀਅਨ ਚਾਰਟ ਵਿੱਚ ਸ਼ਾਮਿਲ ਸਨ ਜਿਨ੍ਹਾਂ ਵਿੱਚੋਂ ਦੋ
ਚਾਰਟ ਦੀ ਸਿਖਰ 'ਤੇ ਹਨ। ਇਸ ਦਾ ਗੀਤ "ਬੰਬੀਹਾ ਬੋਲੇ" ਗਲੋਬਲ ਯੂਟਿਊਬ ਸੰਗੀਤ ਚਾਰਟ ਵਿੱਚ ਚੋਟੀ ਦੇ ਪੰਜ ਗੀਤਾਂ ਵਿੱਚੋਂ
ਇੱਕ ਸੀ। 2021 ਵਿੱਚ, ਇਸ ਨੇ ਮੂਸਟੇਪ ਜਾਰੀ ਕੀਤੀ, ਜਿਸ ਦੇ ਗੀਤ ਕੈਨੇਡੀਅਨ ਹਾਟ 100, ਯੂਕੇ ਏਸ਼ੀਅਨ, ਅਤੇ ਨਿਊਜ਼ੀਲੈਂਡ ਹੌਟ
ਚਾਰਟ ਸਮੇਤ ਵਿਸ਼ਵ ਪੱਧਰ 'ਤੇ ਕਈ ਚਾਰਟਾਂ ਵਿੱਚ ਸ਼ਾਮਿਲ ਹੋਏ।
ਹੰਬਲ ਮਿਊਜ਼ਿਕ ਦੇ ਨਾਲ ਵੱਖ-ਵੱਖ ਸਫਲ ਗੀਤਾਂ ਤੋਂ ਬਾਅਦ, ਮੂਸੇ ਵਾਲਾ ਨੇ 2018 ਵਿੱਚ ਸੁਤੰਤਰ ਤੌਰ 'ਤੇ ਗੀਤਾਂ ਨੂੰ ਰਿਲੀਜ਼
ਕਰਨਾ ਸ਼ੁਰੂ ਕੀਤਾ। ਉਸਨੇ ਪਹਿਲਾ ਗੀਤ "ਵਾਰਨਿੰਗ ਸ਼ਾਟਸ" ਰਿਲੀਜ਼ ਕੀਤਾ, ਜੋ ਕਿ ਕਰਨ ਔਜਲਾ ਦੇ ਟਰੈਕ "ਲਫਾਫੇ" 'ਤੇ ਹਮਲਾ
ਕਰਨ ਵਾਲਾ ਇੱਕ ਟਰੈਕ ਸੀ। ਉਸੇ ਸਾਲ, ਉਸਦੀ ਪਹਿਲੀ ਐਲਬਮ ਪੀਬੀਐਕਸ1 ਟੀ-ਸੀਰੀਜ਼ ਦੇ ਅਧੀਨ ਰਿਲੀਜ਼ ਕੀਤੀ ਗਈ ਸੀ,
ਇਸ ਦੇ ਬਾਅਦ ਉਸ ਦੇ ਆਪਣੇ ਲੇਬਲ ਦੇ ਨਾਲ ਉਸਦੇ ਜ਼ਿਆਦਾਤਰ ਗੀਤਾਂ ਦੇ ਨਾਲ-ਨਾਲ ਦੂਜੇ ਕਲਾਕਾਰਾਂ ਦੇ ਟਰੈਕ ਵੀ ਰਲੀਜ
ਕੀਤੇ ਜਾਣ ਲੱਗੇ। 2020 ਵਿੱਚ, ਮੂਸੇ ਵਾਲਾ ਨੇ ਆਪਣੀ ਦੂਜੀ ਸਟੂਡੀਓ ਐਲਬਮ Snitches Get Stitches ਨੂੰ ਆਪਣੇ ਖੁਦ ਦੇ
ਲੇਬਲ ਹੇਠ ਜਾਰੀ ਕੀਤੀ। 31 ਅਗਸਤ 2020 ਨੂੰ, ਮੂਸੇ ਵਾਲਾ ਨੇ ਅਧਿਕਾਰਤ ਤੌਰ 'ਤੇ ਆਪਣਾ ਰਿਕਾਰਡ ਲੇਬਲ, 5911 ਰਿਕਾਰਡ
ਲਾਂਚ ਕੀਤਾ।
ਆਪਣੀ ਚੜਤ ਦੇ ਸਮੇਂ ਤੋਂ ਹੀ ਸਿੱਧੂ ਕਈ ਵਿਵਾਦਾਂ ਵਿੱਚ ਘਿਰਿਆ ਰਿਹਾ। 2022 ਤੱਕ ਮੂਸੇ ਵਾਲਾ ਚਾਰ ਅਪਰਾਧਿਕ ਮਾਮਲਿਆਂ ਦਾ
ਸਾਹਮਣਾ ਕਰ ਰਿਹਾ ਸੀ। ਇਨ੍ਹਾਂ ਵਿੱਚੋਂ ਦੋ ਕੇਸ ਅਸ਼ਲੀਲ ਦ੍ਰਿਸ਼ਾਂ ਨਾਲ ਸਬੰਧਤ ਸਨ। ਮਈ 2020 ਵਿੱਚ, ਮੂਸੇ ਵਾਲੇ ਦੇ ਦੋ ਵੀਡੀਓ
ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਇੱਕ ਵਿੱਚ ਉਸਨੂੰ ਪੁਲਿਸ ਅਧਿਕਾਰੀਆਂ ਦੀ ਸਹਾਇਤਾ ਨਾਲ ਇੱਕ ਏਕੇ-47 ਦੀ ਵਰਤੋਂ ਕਰਨ ਦੀ
ਸਿਖਲਾਈ ਦਾ ਪ੍ਰਦਰਸ਼ਨ ਕੀਤਾ ਅਤੇ ਦੂਜੇ ਵਿੱਚ ਉਸਨੂੰ ਇੱਕ ਨਿੱਜੀ ਪਿਸਤੌਲ ਦੀ ਵਰਤੋਂ ਕਰਦੇ ਹੋਏ ਦੇਖਿਆ। ਇਸ ਘਟਨਾ ਤੋਂ ਬਾਅਦ
ਉਸ ਦੀ ਮਦਦ ਕਰਨ ਵਾਲੇ ਛੇ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। 19 ਮਈ ਨੂੰ, ਉਸ 'ਤੇ ਆਰਮਜ਼ ਐਕਟ ਦੀਆਂ ਦੋ
ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਨੇ ਮੂਸੇ ਵਾਲੇ ਨੂੰ ਲੱਭਣ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ, ਪਰ ਉਹ
ਗ੍ਰਿਫਤਾਰੀ ਤੋਂ ਬਚਣ ਲਈ ਫਰਾਰ ਹੋ ਗਿਆ। 2 ਜੂਨ ਨੂੰ, ਬਰਨਾਲਾ ਜ਼ਿਲ੍ਹਾ ਅਦਾਲਤ ਨੇ ਮੂਸੇ ਵਾਲਾ ਅਤੇ ਪੰਜ ਦੋਸ਼ੀ ਅਧਿਕਾਰੀਆਂ
ਦੀ ਅਗਾਊਂ ਜ਼ਮਾਨਤ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ। 6 ਜੂਨ 2020 ਨੂੰ ਗੱਡੀ ਦੇ ਸ਼ੀਸ਼ੇ ਕਾਲੇ ਕਰਵਾਉਣ ਕਾਰਨ ਨਾਭਾ ਵਿੱਚ ਪੁਲਿਸ
ਵੱਲੋਂ ਉਸ ਨੂੰ ਜੁਰਮਾਨਾ ਕੀਤਾ ਗਿਆ। ਜੁਲਾਈ ਵਿੱਚ ਪੁਲਿਸ ਜਾਂਚ ਤੋਂ ਬਾਅਦ ਉਸ ਨੂੰ ਨਿਯਮਤ ਜ਼ਮਾਨਤ ਦੇ ਦਿੱਤੀ ਗਈ। ਉਸ
ਮਹੀਨੇ, ਉਸਨੇ ਅਭਿਨੇਤਾ ਸੰਜੇ ਦੱਤ ਸਿੱਧੂ ਮੂਸੇ ਵਾਲੇ ਨੇ ਆਪਣੀ ਖੁਦ ਦੀ ਪ੍ਰੋਡਕਸ਼ਨ ਕੰਪਨੀ ਜੱਟ ਲਾਈਫ ਸਟੂਡੀਓਜ਼ ਅਧੀਨ
ਫਿਲਮ ਯੈੱਸ ਆਈ ਐਮ ਸਟੂਡੈਂਟ ਨਾਮੀ ਇੱਕ ਪੰਜਾਬੀ ਫਿਲਮ ਰਾਹੀਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਫਿਲਮ ਦਾ
ਨਿਰਦੇਸ਼ਨ ਤਰਨਵੀਰ ਸਿੰਘ ਜਗਪਾਲ ਦੁਆਰਾ ਕੀਤਾ ਗਿਆ ਸੀ ਅਤੇ ਇਹ ਫਿਲਮ ਗਿੱਲ ਰੌਂਤੇ ਦੁਆਰਾ ਲਿਖੀ ਗਈ ਸੀ। 2019
ਵਿੱਚ, ਮੂਸੇ ਵਾਲਾ ਤੇਰੀ ਮੇਰੀ ਜੋੜੀ ਵਿੱਚ ਨਜ਼ਰ ਆਇਆ। ਜੂਨ 2020 ਵਿੱਚ, ਉਸਨੇ 'ਗੁਨਾਹ' ਨਾਮ ਦੀ ਇੱਕ ਹੋਰ ਫਿਲਮ ਦੀ ਘੋਸ਼ਣਾ
ਕੀਤੀ। 22 ਅਗਸਤ ਨੂੰ, ਉਸਨੇ ਆਪਣੀ ਆਉਣ ਵਾਲੀ ਫਿਲਮ, ਮੂਸਾ ਜੱਟ ਦਾ ਟੀਜ਼ਰ ਰਿਲੀਜ਼ ਕੀਤਾ, ਜਿਸ ਵਿੱਚ ਸਵੀਤਾਜ ਬਰਾੜ
ਅਭਿਨੀਤ ਹੈ ਅਤੇ ਟਰੂ ਮੇਕਰਸ ਦੁਆਰਾ ਨਿਰਦੇਸ਼ਤ ਹੈ।24 ਅਗਸਤ ਨੂੰ, ਉਸਨੇ ਅੰਬਰਦੀਪ ਸਿੰਘ ਦੁਆਰਾ ਨਿਰਦੇਸ਼ਿਤ ਆਪਣੀ ਨਵੀਂ
ਫਿਲਮ ਜੱਟਾਂ ਦਾ ਮੁੰਡਾ ਗਾਉਣ , ਦਾ ਐਲਾਨ ਕੀਤਾ ਜੋ ਕਿ 18 ਮਾਰਚ 2022 ਨੂੰ ਰਿਲੀਜ਼ ਹੋਣ ਲਈ ਤੈਅ ਕੀਤੀ ਗਈ ਸੀ। ਨਾਲ
ਆਪਣੀ ਤੁਲਨਾ ਕਰਦੇ ਹੋਏ "ਸੰਜੂ" ਨਾਮ ਦਾ ਇੱਕ ਸਿੰਗਲ ਰਿਲੀਜ਼ ਕੀਤਾ, ਜਿਸਨੂੰ ਅਸਲਾ ਐਕਟ ਦੇ ਤਹਿਤ ਗ੍ਰਿਫਤਾਰ ਵੀ ਕੀਤਾ
ਗਿਆ ਸੀ। ਭਾਰਤੀ ਖੇਡ ਨਿਸ਼ਾਨੇਬਾਜ਼ ਅਵਨੀਤ ਸਿੱਧੂ ਨੇ ਗੀਤ ਦੀ ਆਲੋਚਨਾ ਕੀਤੀ ਅਤੇ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ
ਲਈ ਮੂਸੇਵਾਲਾ ਨੂੰ ਉੱਪਰ ਦੋਸ਼ ਲਗਾਇਆ। ਅਗਲੇ ਦਿਨ, ਗੀਤ ਨੂੰ ਰਿਲੀਜ਼ ਕਰਨ ਲਈ ਉਸ ਦੇ ਖਿਲਾਫ ਕੇਸ ਦਰਜ ਕੀਤਾ ਗਿਆ
ਸੀ। ਇੱਕ ਇੰਟਰਵਿਊ ਵਿੱਚ, ਮੂਸੇ ਵਾਲਾ ਨੇ ਦੋਸ਼ ਲਾਇਆ ਕਿ ਉਸਨੂੰ ਕੁਝ ਨਿਊਜ਼ ਚੈਨਲਾਂ ਅਤੇ ਵਕੀਲਾਂ ਦੁਆਰਾ ਜਾਣਬੁੱਝ ਕੇ
ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਮੂਸੇ ਵਾਲੇ ਨੂੰ ਰਾਜਨੀਤਿਕ ਜੀਵਨ ਵਿੱਚ ਵੀ ਦਿਲਚਸਪੀ ਸੀ। ਇਸ ਦੇ ਚਲਦਿਆਂ ਉਸ ਨੇ ਆਪਣੀ ਮਾਤਾ ਚਰਨ ਕੌਰ ਨੂੰ ਸਰਪੰਚੀ
ਦੀਆਂ ਵੋਟਾਂ ਲਈ ਖੜੇ ਕੀਤਾ ਅਤੇ ਸਰਗਰਮੀ ਨਾਲ ਪ੍ਰਚਾਰ ਕੀਤਾ। ਦਸੰਬਰ 2018 ਵਿੱਚ ਉਸ ਦੀ ਮਾਤਾ ਨੇ ਮੂਸਾ ਪਿੰਡ
ਤੋਂ ਸਰਪੰਚ ਚੋਣ ਜਿੱਤੀ ਸੀ। ਦਸੰਬਰ 2021 ਨੂੰ, ਮੂਸੇ ਵਾਲਾ 2022 ਦੀ ਪੰਜਾਬ ਵਿਧਾਨ ਸਭਾ ਚੋਣ ਲੜਨ ਲਈ ਕਾਂਗਰਸ ਵਿੱਚ
ਸ਼ਾਮਲ ਹੋ ਗਿਆ। ਮਾਨਸਾ ਹਲਕੇ ਤੋਂ ਸਿਰਫ਼ 20.52% ਵੋਟਾਂ ਪ੍ਰਾਪਤ ਕਰਕੇ, ਮੂਸੇ ਵਾਲਾ ਆਮ ਆਦਮੀ ਪਾਰਟੀ ਦੇ ਵਿਜੇ
ਸਿੰਗਲਾ ਤੋਂ 63,323 ਵੋਟਾਂ ਦੇ ਫਰਕ ਨਾਲ ਹਾਰ ਗਿਆ। 2022 ਦੀਆਂ ਚੋਣਾਂ ਦੌਰਾਨ, ਮੂਸੇਵਾਲਾ ਵਿਰੁੱਧ ਚੋਣ ਜ਼ਾਬਤੇ ਦੀ ਉਲੰਘਣਾ
ਕਰਨ ਲਈ ਭਾਰਤੀ ਦੰਡਾਵਲੀ ਦੀ ਧਾਰਾ 188 ਤਹਿਤ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਨੇ ਚੋਣ ਪ੍ਰਚਾਰ ਦਾ ਸਮਾਂ ਖਤਮ ਹੋਣ ਤੋਂ
ਬਾਅਦ ਮਾਨਸਾ ਹਲਕੇ ਵਿੱਚ ਘਰ-ਘਰ ਪ੍ਰਚਾਰ ਕੀਤਾ ਸੀ। 11 ਅਪ੍ਰੈਲ 2022 ਨੂੰ, ਮੂਸੇ ਵਾਲਾ ਨੇ "ਸਕੇਪਗੋਟ" ਸਿਰਲੇਖ ਵਾਲਾ ਇੱਕ
ਗੀਤ ਰਿਲੀਜ਼ ਕੀਤਾ, ਜਿਸ ਵਿੱਚ ਉਸਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਅਸਫਲਤਾ ਬਾਰੇ ਦੱਸਿਆ। ਆਮ
ਆਦਮੀ ਪਾਰਟੀ (ਆਪ) ਨੇ ਦਾਅਵਾ ਕੀਤਾ ਕਿ ਮੂਸੇ ਵਾਲਾ ਨੇ ਆਪਣੇ ਗੀਤ ਰਾਹੀਂ ਇਹ ਪ੍ਰੇਰਿਆ ਕਿ ਪੰਜਾਬ ਦੇ ਵੋਟਰ 'ਆਪ' ਨੂੰ
ਚੁਣਨ ਲਈ "ਗਦਾਰ" (ਅਨੁਵਾਦ-ਗੱਦਾਰ) ਹਨ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਮੂਸੇ ਵਾਲਾ ਦਾ ਗੀਤ ਕਾਂਗਰਸ ਦੀ 'ਪੰਜਾਬ
ਵਿਰੋਧੀ' ਮਾਨਸਿਕਤਾ ਨੂੰ ਕਾਇਮ ਰੱਖਦਾ ਹੈ ਅਤੇ ਪਾਰਟੀ ਦੀ ਸੂਬਾ ਇਕਾਈ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਜਵਾਬ
ਮੰਗਿਆ ਕਿ ਕੀ ਉਹ ਮੂਸੇ ਵਾਲਾ ਦੇ ਵਿਚਾਰਾਂ ਦਾ ਸਮਰਥਨ ਕਰਦੇ ਹਨ।
29 ਮਈ 2022 ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ ਅਣਪਛਾਤੇ ਹਮਲਾਵਰਾਂ ਵੱਲੋਂ ਮੂਸੇ ਵਾਲਾ ਦੀ ਕਾਰ ਨੂੰ ਘੇਰਿਆ ਗਿਆ
ਅਤੇ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ। ਪੁਲਿਸ ਦੇ ਅਨੁਸਾਰ, ਕਤਲ ਗਰੋਹ ਦੀ ਰੰਜਿਸ਼ ਕਾਰਨ ਹੋਇਆ ਸੀ।
ਪੁਲਿਸ ਅਨੁਸਾਰ ਸ਼ਾਮ ਕਰੀਬ 4:30 ਵਜੇ ਉਹ ਆਪਣੇ ਚਚੇਰੇ ਭਰਾ ਗੁਰਪ੍ਰੀਤ ਸਿੰਘ ਅਤੇ ਗੁਆਂਢੀ ਗੁਰਵਿੰਦਰ ਸਿੰਘ ਨਾਲ ਘਰੋਂ
ਨਿਕਲਿਆ। ਮੂਸੇ ਵਾਲਾ ਆਪਣੀ ਕਾਲੀ ਮਹਿੰਦਰਾ ਥਾਰ ਐਸ ਯੂ ਵੀ ਗੱਡੀ ਚਲਾ ਥੋੜੀ ਹੀ ਦੂਰ ਪਿੰਡ ਖਾਰਾ ਬਰਨਾਲਾ ਆਪਣੀ
ਮਾਸੀ ਕੋਲ ਜਾ ਰਿਹਾ ਸੀ, ਅਤੇ ਉਸਦੇ ਪਿਤਾ ਇੱਕ ਵੱਖਰੀ ਕਾਰ ਵਿੱਚ ਉਸਦਾ ਪਿੱਛਾ ਆ ਰਹੇ ਸਨ। ਜਦੋਂ ਉਸ ਦੀ ਗੱਡੀ ਪਿੰਡ
ਜਵਾਹਰਕੇ ਪਹੁੰਚੀ ਤਾਂ ਦੋ ਹੋਰ ਕਾਰਾਂ ਨੇ ਉਸ ਨੂੰ ਘੇਰ ਕੇ ਰੋਕ ਲਿਆ। ਇਸ ਘਟਨਾ ਦੌਰਾਨ ਚਲਾਈਆਂ ਗਈਆਂ ਗੋਲੀਆਂ ਕਾਰਨ
ਕਾਰ ਵਿਚ ਸਵਾਰ ਤਿੰਨੋਂ ਵਿਅਕਤੀ ਜ਼ਖਮੀ ਹੋ ਗਏ। ਉਸ ਨੂੰ ਸਿਵਲ ਹਸਪਤਾਲ ਮਾਨਸਾ ਲਿਆਂਦਾ ਗਿਆ। ਮੂਸੇ ਵਾਲਾ ਉਨ੍ਹਾਂ 424
ਲੋਕਾਂ ਦੀ ਸੂਚੀ ਵਿੱਚ ਸ਼ਾਮਲ ਸੀ, ਜਿਨ੍ਹਾਂ ਦੀ ਪੁਲਿਸ ਸੁਰੱਖਿਆ ਨੂੰ ਸਾਕਾ ਨੀਲਾ ਤਾਰਾ ਦੀ ਬਰਸੀ ਦੀ ਤਿਆਰੀ ਦੇ ਚੱਲਦਿਆਂ ਇੱਕ
ਦਿਨ ਪਹਿਲਾਂ ਘਟਾ ਦਿੱਤਾ ਗਿਆ ਸੀ ਜਾਂ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਸੀ, ਹੁਣ ਉਸ ਕੋਲ ਪਹਿਲਾਂ ਚਾਰ ਦੇ ਮੁਕਾਬਲੇ ਸਿਰਫ਼ ਦੋ
ਕਮਾਂਡੋ ਸਨ। ਘਟਨਾ ਦੇ ਸਮੇਂ ਮੂਸੇ ਵਾਲਾ ਆਪਣੀ ਬੁਲੇਟ ਪਰੂਫ ਗੱਡੀ ਦੀ ਬਜਾਏ ਦੋ ਹੋਰ ਵਿਅਕਤੀਆਂ ਨਾਲ ਆਪਣੀ ਨਿੱਜੀ ਕਾਰ
ਵਿੱਚ ਜਾ ਰਿਹਾ ਸੀ ਅਤੇ ਪੁਲਿਸ ਕਮਾਂਡੋ ਵੀ ਉਸ ਦੇ ਨਾਲ ਨਹੀਂ ਸੀ।ਮੂਸੇ ਵਾਲੇ ਦਾ ਸੰਸਕਾਰ ਉਸ ਦੇ ਆਪਣੇ ਹੀ ਖੇਤ ਵਿੱਚ ਕੀਤਾ
ਗਿਆ ਅਤੇ ਉਸ ਦੇ ਸੰਸਕਾਰ ਵਾਲੀ ਜਗਾ ਉੱਪਰ ਉਸ ਦੀ ਯਾਦ ਵਿੱਚ ਸਮਾਧ ਬਣਾਈ ਗਈ ਹੈ।