ਬੰਦਾ ਸਿੰਘ ਬਹਾਦਰ ਦਾ ਜਨਮ 27 ਅਕਤੂਬਰ 1670 ਈ: ਨੂੰ ਹੋਇਆ ਸੀ- ਬੰਦਾ ਸਿੰਘ ਬਹਾਦਰ ਦਾ ਬਚਪਨ ਦਾ ਨਾਂ ਲਛਮਣ
ਦੇਵ ਸੀ ,ਉਹ ਬਹੁਤ ਹੀ ਗਰੀਬ ਪਰਿਵਾਰ ਨਾਲ ਸੰਬੰਧਿਤ ਸੀ-ਸ਼ਿਕਾਰ ਦੇ ਦੌਰਾਨ ਗਰਭਵਤੀ ਹਿਰਨੀ ਦੇ ਕਤਲ ਤੋਂ ਪ੍ਰਭਾਵਿਤ ਹੋ
ਕੇ ਉਸਨੇ ਸੰਸਾਰ ਛੱਡਣ ਦਾ ਫੈਸਲਾ ਕਰ ਲਿਆ-ਉਹ ਵੈਰਾਗੀ ਬਣ ਗਿਆ ਅਤੇ ਉਸ ਨੇ ਆਪਣਾ ਨਾਂ ਰੱਖ ਲਿਆ-ਉਸ ਨੇ
ਤਾਂਤਰਿਕ ਔਘੜ ਨਾਥ ਪਾਸੋਂ ਤੰਤਰ ਵਿੱਦਿਆਂ ਦੀ ਸਿੱਖਿਆ ਲਈ ਅਜੇ ਵੀ ਵਸ ਗਿਆ-1708 ਈ: ਵਿਚ ਨੰਦੇੜ ਵਿਚ ਮਾਧੋ ਦਾਸ
ਦੀ ਗੁਰੂ ਗੋਬਿੰਦ ਸਿੰਘ ਜੀ ਨਾਲ ਮੁਲਾਕਾਤ ਹੋਈ ਗੁਰੂ ਜੀ ਨੇ ਉਸ ਨੂੰ ਅੰਮ੍ਰਿਤ ਛਕਾ ਕੇ ਸਿੱਖ ਬਣਾ ਦਿੱਤਾ ਅਤੇ ਉਸ ਦਾ ਨਾਂ ਬੰਦਾ
ਸਿੰਘ ਬਹਾਦਰ ਰੱਖ ਦਿੱਤਾ ਸੀ।
ਸਿੱਖ ਬਣਨ ਤੋਂ ਬਾਅਦ ਬੰਦਾ ਸਿੰਘ ਬਹਾਦਰ ਗੁਰੂ ਜੀ ਦੇ 'ਤੇ ਹੋਏ ਮੁਗਲ ਅਤਿਆਚਾਰਾਂ ਦਾ ਬਦਲਾ ਲੈਣ ਲਈ ਪੰਜਾਬ ਵੱਲ ਚਲ
ਪਿਆ-ਗੁਰੂ ਜੀ ਦੇ ਹੁਕਮਨਾਮਿਆਂ ਦੇ ਸਿੱਟੇ ਵਜੋਂ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਉਸ ਦੇ ਝੰਡੇ ਹੇਠ ਇਕੱਠੇ ਹੋਣ ਲੱਗੇ-ਬੰਦਾ
ਸਿੰਘ ਬਹਾਦਰ ਨੇ 1709 ਈ: ਵਿਚ ਸਭ ਤੋਂ ਪਹਿਲਾਂ ਸੋਨੀਪਤ 'ਤੇ ਜਿੱਤ ਪ੍ਰਾਪਤ ਕੀਤੀ- ਬੰਦਾ ਸਿੰਘ ਬਹਾਦਰ ਦੀ ਦੂਜੀ ਜਿੱਤ
ਸਮਾਨਾ ਦੀ ਸੀ-ਸਮਾਨਾ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਘੁੜਾਮ, ਮੁਸਤਫਾਬਾਦ, ਕਪੂਰੀ, ਸਢੋਰਾ ਅਤੇ ਰੋਪੜ ਉੱਤੇ ਜਿੱਤ
ਪ੍ਰਾਪਤ ਕੀਤੀ । ਸਿੰਘ ਬਹਾਦਰ ਦੀ ਸਭ ਤੋਂ ਮਹੱਤਵਪੂਰਨ ਜਿੱਤ ਸਰਹਿੰਦ ਦੀ ਸੀ-ਬੰਦਾ ਸਿੰਘ ਬਹਾਦਰ ਨੇ 22 ਮਈ, 1710 ਈ: ਨੂੰ
ਸਰਹਿੰਦ ਦੇ ਫ਼ੌਜਦਾਰ ਵਜ਼ੀਰ ਖਾਂ ਨੂੰ ਹਰਾਇਆ- ਬੰਦਾ ਸਿੰਘ ਬਹਾਦਰ ਨੇ ਲੋਹਗੜ ਨੂੰ ਆਪਣੀ ਰਾਜਧਾਨੀ ਬਣਾਇਆ-ਮੁਗ਼ਲ
ਬਾਦਸ਼ਾਹ ਫਰੁਖ਼ਸੀਅਰ ਦੇ ਅਚਾਨਕ ਹੁਕਮ 'ਤੇ ਲਾਹੌਰ ਦੇ ਸੂਬੇਦਾਰ ਅਬਦੁਸ ਸਮਦ ਖਾਂ ਨੇ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ
ਨੰਗਲ ਵਿਚ ਅਚਾਨਕ ਘੇਰੇ ਵਿਚ ਲੈ ਲਿਆ । -ਘੇਰਾ ਲੰਬਾ ਹੋਣ ਦੇ ਕਾਰਨ ਬੰਦਾ ਸਿੰਘ ਬਹਾਦਰ ਨੂੰ ਹਥਿਆਰ ਸੁੱਟਣੇ ਪਏ-19
ਜਨ । 1716 ਈ: ਨੂੰ ਉਸ ਨੂੰ ਬੜੀ ਬੇਰਹਿਮੀ ਨਾਲ ਦਿੱਲੀ ਵਿਖੇ ਸ਼ਹੀਦ ਕਰ ਦਿੱਤਾ ਗਿਆ ।
ਮੁਗ਼ਲਾਂ ਦੇ ਘੋਰ ਅਤਿਆਚਾਰਾਂ ਦੇ ਕਾਰਨ ਸਿੱਖਾਂ ਵਿਚ ਮੁਗ਼ਲਾਂ ਪ੍ਰਤੀ ਜਬਰਦਸਤ ਗੁੱਸਾ ਸੀ-ਗੁਰੂ ਗੋਬਿੰਦ ਸਿੰਘ ਜੀ ਦੇ
ਹੁਕਮਨਾਮਿਆਂ ਦੇ ਸਿੱਟੇ ਵਜੋਂ ਸਿੱਖਾਂ ਨੇ ਬੰਦਾ ਸਿੰਘ ਬਹਾਦੁਰ ਨੂੰ ਪੂਰਾ ਸਹਿਯੋਗ ਦਿੱਤਾ -ਔਰੰਗਜ਼ੇਬ ਦੇ ਉੱਤਰਾਧਿਕਾਰੀ ਅਯੋਗ
ਸਨ-ਬੰਦਾ ਸਿੰਘ ਬਹਾਦਰ ਦੇ ਮੁੱਢਲੇ ਹਮਲੇ ਛੋਟੇ-ਛੋਟੇ ਮੁਗਲ ਅਧਿਕਾਰੀਆਂ ਦੇ ਵਿਰੁੱਧ ਸਨ-ਬੰਦਾ ਸਿੰਘ ਬਹਾਦਰ ਇਕ ਨਿਡਰ
ਅਤੇ ਯੋਗ | ਸੈਨਾਪਤੀ ਸੀ-ਸਿੱਖ ਬਹੁਤ ਧਾਰਮਿਕ ਜੋਸ਼ ਨਾਲ ਲੜਦੇ ਸਨ ।
ਮੁਗ਼ਲ ਸਾਮਰਾਜ ਬਹੁਤ ਸ਼ਕਤੀਸ਼ਾਲੀ ਅਤੇ ਅਸੀਮਿਤ ਸਾਧਨਾਂ ਵਾਲਾ ਸੀ - ਸਿੱਖਾਂ ਵਿਚ ਸੰਗਠਨ ਅਤੇ ਅਨੁਸ਼ਾਸਨ ਦੀ ਕਮੀ ਸੀ-
ਬੰਦਾ ਸਿੰਘ ਬਹਾਦਰ ਨੇ ਗੁਰੂ ਜੀ ਦੇ ਆਦੇਸ਼ਾਂ ਦੀ ਉਲੰਘਣਾ ਕਰਨੀ ਸ਼ਰ ਕਰ ਦਿੱਤੀ ਸੀ-ਬੰਦਾ ਸਿੰਘ ਬਹਾਦਰ ਨੇ ਸਿੱਖ ਮਤ ਵਿਚ
ਤਬਦੀਲੀ ਲਿਆਉਣ ਦਾ ਯਤਨ ਕੀਤਾ ॥ ਸ਼ਾਸਕਾਂ ਅਤੇ ਜ਼ਿਮੀਂਦਾਰਾਂ ਨੇ ਬੰਦਾ ਦਾ ਵਿਰੋਧ ਕੀਤਾ-ਗੁਰਦਾਸ ਨੰਗਲ ਵਿਚ ਬੰਦਾ
ਸਿੰਘ ਬਹਾਦਰ ’ਤੇ ਅਚਾਨਕ ਹਮਲਾ ਹੋਇਆ ਸੀ-ਬਾਬਾ ਬਿਨੋਦ ਸਿੰਘ ਨਾਲ ਹੋਏ ਮਤਭੇਦ ਕਾਰਨ ਬੰਦਾ ਸਿੰਘ ਬਹਾਦਰ ਨੂੰ
ਹਥਿਆਰ ਸੁੱਟਣੇ ਪਏ ।
ਬੰਦਾ ਸਿੰਘ ਬਹਾਦਰ ਦੀ ਸ਼ਕਲ ਸੂਰਤ ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲਦੀ-ਜਲਦੀ ਸੀ। ਉਹ ਬਹੁਤ ਹੀ ਬਹਾਦਰ ਅਤੇ ਹਿੰਮਤੀ
ਸੀ-ਉਹ ਦਾ ਆਚਰਨ ਬਹੁਤ ਹੀ ਉੱਜਲ ਸੀ-ਬੰਦਾ ਸਿੰਘ ਬਹਾਦਰ ਇਕ ਮਹਾਨ ਯੋਧਾ ਅਤੇ ਉੱਚ ਕੋਟੀ ਦਾ ਸੈਨਾਪਤੀ ਸੀ ਉਸ ਨੇ
ਆਪਣੇ ਜਿੱਤੇ ਹੋਏ ਖੇਤਰਾਂ ਦੀ ਚੰਗੀ ਪ੍ਰਸ਼ਾਸਨ ਵਿਵਸਥਾ ਕੀਤੀ-ਬੰਦਾ ਸਿੰਘ ਬਹਾਦਰ ਇਕ ਮਹਾਨ ਸੰਗਠਨ ਕਰਤਾ ਸੀ । ਬੰਦਾ
ਸਿੰਘ ਬਹਾਦਰ ਨੂੰ ਪੰਜਾਬ ਦੇ ਇਤਿਹਾਸ ਵਿਚ ਇਕ ਖ਼ਾਸ ਥਾਂ ਪ੍ਰਾਪਤ ਹੈ ।