ਗੁਰੂ ਅੰਗਦ ਦੇਵ ਜੀ ਸਿੱਖਾਂ ਦੇ ਦੂਜੇ ਗੁਰੂ ਹੋਏ ਹਨ l ਆਪ ਦਾ ਜਨਮ 1504 ਈ: ਨੂੰ ਪਿੰਡ ਹਰੀਕੇ,ਜਿਲਾ ਫਿਰੋਜ਼ਪੁਰ,
ਪੰਜਾਬ, ਪਿਤਾ ਭਾਈ ਫੇਰੂ ਮੱਲ ਜੀ ਅਤੇ ਮਾਤਾ ਰਾਮੋ ਜੀ ਦੇ ਗ੍ਰਹਿ ਵਿਖੇ ਹੋਇਆ l ਆਪ ਜੀ ਦਾ ਪਹਿਲਾ ਨਾਮ ਭਾਈ
ਲਹਿਣਾ ਜੀ ਸੀ l ਆਪ ਜੀ ਦੀ ਧਰਮ ਪਤਨੀ ਦਾ ਨਾਮ ਮਾਤਾ ਖੀਵੀ ਜੀ ਅਤੇ ਆਪ ਜੀ ਦੇ ਦੋ ਪੁੱਤਰ ਭਾਈ ਦਾਸੂ ਜੀ
ਅਤੇ ਭਾਈ ਦਾਤੂ ਜੀ ਅਤੇ ਪੁੱਤਰੀਆਂ ਬੀਬੀ ਅਮਰੋ ਜੀ ਅਤੇ ਬੀਬੀ ਅਨੋਖੀ ਜੀ ਸਨ l
ਗੁਰੂ ਜੀ ਦੀ ਸਭ ਤੋਂ ਵੱਡੀ ਦੇਣ ਗੁਰਮੁਖੀ ਲਿੱਪੀ ਹੈ। ਗੁਰੂ ਜੀ ਨੇ ਸਕੂਲ ਸ਼ੁਰੂ ਕੀਤੇ ਅਤੇ ਗੁਰਮੁਖੀ ਲਿੱਪੀ ਨੂੰ ਪ੍ਰਚਲਿਤ ਕੀਤਾ।
ਉਹਨਾਂ ਨੇ ਗਰੀਬ ਬੱਚਿਆਂ ਨੂੰ ਵਿਦਿਆ ਦਾ ਦਾਨ ਦਿੱਤਾ, ਜਿਹਨਾਂ ਨੂੰ ਉਸ ਵੇਲੇ ਵਿਦਿਆ ਨਹੀਂ ਦਿੱਤੀ ਜਾਂਦੀ ਸੀ ।
ਵਿੱਦਿਆ ਸਿਰਫ ਉੱਚੀ ਜ਼ਾਤ ਦੇ ਲੋਕਾਂ ਨੂੰ ਸੰਸਕ੍ਰਿਤ ਵਿੱਚ ਦਿੱਤੀ ਜਾਂਦੀ ਸੀ।
ਗੁਰੂ ਅੰਗਦ ਦੇਵ ਜੀ ਨੂੰ 1539 ਈ: ਗੁਰਗੱਦੀ ਪ੍ਰਾਪਤ ਹੋਈ। ਆਪ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਸਰਬ ਸਾਂਝੀਵਾਲਤਾ
ਦੇ ਸੰਦੇਸ਼ ਨੂੰ ਫੈਲਾਇਆ | ਲੋਕਾਂ ਨੂੰ ਬਰਾਬਰੀ, ਵਿਦਿਆ ਦਾ ਦਾਨ, ਸੇਵਾ, ਇਸਤਰੀਆਂ ਦੀ ਇੱਜ਼ਤ, ਸਿਹਤ-ਸੰਭਾਲ ਦੇ
ਉਪਦੇਸ਼ ਦਿੱਤੇ।
ਆਪ ਜੀ 1552 ਈ: ਵਿੱਚ ਜੋਤੀ-ਜੋਤ ਸਮਾਏ।